ਮਿਸਲ ਸਤਲੁਜ ਇੱਕ ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀ ਹੈ| ਜੋ ਪੰਜਾਬ ਕੇਂਦਰਿਤ ਰਾਜਨੀਤੀ ਖੜੀ ਕਰਨ ਲਈ ਵਚਨਬੱਧ ਹੈ| ਇਹ ਜਥੇਬੰਦੀ ਪੰਜਾਬ ਵਿੱਚ ਨਵੀਂ ਨੌਜਵਾਨ ਲੀਡਰਸ਼ਿਪ ਪੈਦਾ ਕਰਨ ਲਈ ਯਤਨਸ਼ੀਲ ਹੈ ਜਿਸ ਲਈ ਸ਼ਹਿਰ, ਕਸਬਾ, ਪਿੰਡ, ਯੂਨੀਵਰਸਿਟੀ, ਕਾਲਜ ਅਤੇ ਸਕੂਲ  ਪੱਧਰ ਤੇ “ਗੱਲ ਪੰਥ ਦੀ, ਗੱਲ ਪੰਜਾਬ ਦੀ” ਮੁਹਿੰਮ ਨਾਲ ਜੁੜਨ ਦਾ ਹੋਕਾ ਦਿੰਦੀ ਹੈ। ਇਹ ਪੰਥਕ ਅਤੇ ਪੰਜਾਬ ਦੇ ਮਸਲਿਆਂ ਬਾਰੇ ਲੋਕਾਂ ਨੂੰ ਚੇਤਨ ਕਰਵਾਉਂਦੀ ਹੈ ਅਤੇ ਸੰਘਰਸ਼ ਲਈ ਲਾਮਬੰਦ ਕਰਦੀ ਹੈ| ਇਸ ਦੇ ਨਾਲ ਨਾਲ ਸਿੱਖ ਨੌਜਵਾਨੀ ਨੂੰ ਨਸ਼ਿਆਂ ਤੋਂ ਮੁਕਤ ਹੋ ਕੇ ਸਿੱਖੀ ਸਿਧਾਂਤਾਂ ਨਾਲ ਜੁੜ ਕੇ ਪੰਜਾਬ ਦੇ ਹਿੱਤਾਂ ਲਈ ਕੰਮ ਕਰਨ ਵਾਸਤੇ ਪ੍ਰੇਰਿਤ ਕਰਦੀ ਹੈ।

ਅੰਮ੍ਰਿਤਸਰ ਸਾਹਿਬ ਵਿੱਚ ਮਿਸਲ ਸਤਲੁਜ ਦੇ ਦਫ਼ਤਰ ਦਾ ਉਦਘਾਟਨ

470219207_614390074486730_1610496850014833929_n

ਮਿਸਲ ਸਤਲੁਜ ਵੱਲੋਂ ਪੰਜਾਬ ਦੀ ਸਿਆਸੀ ਅਤੇ ਅਧਿਆਤਮਿਕ ਸਥਾਨ ਅੰਮ੍ਰਿਤਸਰ ਵਿੱਚ ਖੋਲਿਆ ਆਪਣਾ ਦਫ਼ਤਰ। ਗੁਰਦੁਆਰਿਆਂ ਅਤੇ ਹੋਰ ਧਾਰਮਿਕ ਸਥਾਨਾਂ ਚ ਹੋਵੇ ਪਾਰਦਰਸ਼ੀ ਪ੍ਰਬੰਧ ਤਾਂ ਜੋ ਲੋਕਾਂ ਚ ਧਾਰਮਿਕ ਆਸਥਾ ਪੈਦਾ ਹੋ ਸਕੇ।

ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਖਾਤਰ 1974 ਦਾ ਸੰਵਿਧਾਨ ਬਹਾਲ ਕਰਨਾ ਜਰੂਰੀ

ਕਿਸਾਨ ਮੋਰਚਾ ੨ ਦੇ ਸਹਿਯੋਗ ਵਿੱਚ ਮਿਸਲਸਤਲੁਜ ਵੱਲੋਂ ਖਨੌਰੀ ਬਾਰਡਰ ਤੇ ਜੱਥਾ ਪਹੁੰਚਿਆ

ਆਓ ਖਨੌਰੀ ਪਹੁੰਚਕੇ ਆਵਦੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੀਆਂ ਬਾਹਾਂ ਬਣੀਏ

ਮਿਸਲ ਸਤਲੁਜ ਵਲੋਂ ਆਯੋਜਿਤ ' ਸਾਡਾ ਭਾਈਚਾਰਾ ' ਇਕਤਰਤਾ

ਮਿਸਲ ਸਤਲੁਜ ਵਲੋਂ ਆਯੋਜਿਤ ' ਸਾਡਾ ਭਾਈਚਾਰਾ ' ਇਕਤਰਤਾ ਵਿੱਚ ਹਰਿਆਣਾ , ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਵੱਖ ਵੱਖ ਜਥੇਬੰਦੀਆਂ ਅਤੇ ਸਖਸ਼ੀਅਤਾਂ ਨੇ ਹਿਸਾ ਲਿਆ ।

ਮਿਸਲ ਸਤਲੁਜ ਵੱਲੋਂ ਕਾਲੇ ਪਾਣੀਆਂ ਦੇ ਮੋਰਚੇ (ਬੁੱਢਾ ਨਾਲ਼ਾ ਲੁਧਿਆਣਾ) ਵਿੱਚ ਸਹਿਯੋਗ

ਮਿਸਲ ਸਤਲੁਜ ਵੱਲੋਂ ਕੀਤੀ ਪ੍ਰੈੱਸ ਕਾਨਫਰੰਸ ਦੀ ਮੀਡੀਆ ਕਵਰੇਜ

ਮੋਹਾਲੀ ਦੇ ਪਿੰਡ ਕੁੰਬੜਾ ਵਿਖੇ ਦੋ ਪੰਜਾਬੀ ਬੱਚਿਆਂ ਨੂੰ ਰਾਤ ਕਿਰਚਾਂ ਮਾਰੀਆਂ । ਇਕ ਬੱਚਾ ਥਾਂ ਤੇ ਹੀ ਪੂਰਾ ਹੋ ਗਿਆ ਦੂਜਾ ਹਸਪਤਾਲ ਵਿੱਚ ਦਮ ਤੋੜ ਗਿਆ ਦਸਿਆ ਜਾ ਰਿਹਾ ਹੈ। ਕਿਰਚਾਂ ਮਾਰਨ ਵਾਲੇ ਪੂਰਬੀਏ ਹਨ ਤੇ ਇਹ ਮਸਲਾ ਕੋਈ ਪਹਿਲਾ ਨਹੀਂ । ਪਹਿਲਾਂ ਵੀ ਇਕ ਬੱਚਾ ਜਾਨ ਗਵਾ ਚੁੱਕਾ ਹੈ ਅਤੇ ਕੌਮਾ ( coma ) ਵਰਗੀ ਸਥਿਤੀ ਵਿੱਚ ਹੈ।
ਇਹ ਮਸਲਾ ਆਮ ਲੜਾਈ ਦਾ ਨਹੀਂ, ਇਹ ਆਬਾਦੀ ਦੇ ਬੱਦਲ ਰਹੇ ਤਵਾਜ਼ਨ ਕਰਕੇ ਪੂਰਬੀਆਂ ਵਲੋਂ ਵਧੇ ਕ੍ਰਾਈਮ ਕਰਕੇ ਹੈ । ਦੁੱਖ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਹਲਾਤਾਂ ਵਿੱਚ ਵੀ ਅਸੀਂ ਹਜੇ ਇਕ ਜੁੱਟ ਨਹੀਂ । ਕਿਸੇ ਨੂੰ ਕਮਰੇ ਕਿਰਾਏ ਤੇ ਚੜ ਜਾਣ ਦਾ ਲਾਲਚ ਹੈ , ਕਿਸੇ ਨੂੰ ਸਸਤੀ ਲੇਬਰ ਦਾ ਲਾਲਚ ਹੈ ਤੇ ਕਿਸੇ ਨੂੰ ਇਹਨਾਂ ਦੀਆਂ ਵੋਟਾਂ ਦਾ । ਅੱਜ ਇਹ ਜਗਤਪੁਰਾ ਤੇ ਕੁੰਬੜਾ ਹੋਇਆ ਹੈ ਤੇ ਕੱਲ ਨੂੰ ਇਹ ਸਾਰੇ ਪੰਜਾਬ ਸਾਡੇ ਨਾਲ ਸ਼ਰੇਆਮ ਹੋਵੇਗਾ ।

ਕੈਨੇਡਾ-ਭਾਰਤ ਦੇ ਮਸਲੇ ਤੇ ਹਰਿਆਣਾ ਦੇ ਰੋਹਤਕ ਵਿਚ ਪ੍ਰੈੱਸ ਕਾਨਫਰੰਸ ਪੰਜਾਬ ਦੇ ਸਿੱਖਾਂ ਤੇ ਹਰਿਆਣਾ ਦੇ ਜਾਟਾਂ ਵਿੱਚ ਮੀਟਿੰਗ

ਕੈਨੇਡਾ ਵਿੱਚ ਵਾਪਰੇ ਘਟਨਾਕ੍ਰਮ ਬਾਰੇ ਅੱਜ ਸਰਦਾਰ ਮਨੋਜ ਸਿੰਘ ਦੂਹੰਨ ਵੀਰ ਨੇ ਰੋਹਤਕ ਵਿਖੇ 16 ਖਾਂਪ ਪੰਚਾਇਤਾਂ ਅਤੇ ਜਾਟ ਜਥੇਬੰਦੀਆ ਦੀ ਸਰਦਾਰੀ ਦੀ ਇਕਤਰਤਾ ਰੱਖੀ । ਜਿਸ ਵਿਚ ਮਿਸਲ ਸਤਲੁਜ ਨੇ ਵਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਭ ਨੇ ਇਕ ਵਾਡਿਉਂ ਜਾਟ ਨੌਜਵਾਨਾਂ ਦੀ ਇਸ ਮਸਲੇ ਵਿਚ ਸਿੱਖਾਂ ਵਿਰੁੱਧ ਸ਼ਮੂਲੀਅਤ ਦੀ ਨਿੰਦਾ ਕੀਤੀ ਅਤੇ ਇਹ ਤਾਕੀਦ ਕੀਤੀ ਕਿ ਜਾਟ ਨੌਜਵਾਨਾਂ ਨੂੰ ਆਵਦੇ ਸਿੱਖ ਭਰਾਵਾਂ ਨਾਲ ਖੜਨਾ ਚਾਹੀਦਾ ਹੈ ਨਾਕਿ ਹਿੰਦੂਤਵੀ ਤਾਕਤਾਂ ਨਾਲ । ਜ਼ਿਆਦਤਰ ਵੀਰਾਂ ਦਾ ਮੱਤ ਸੀ ਕਿ ਜਾਟ ਹਿੰਦੂ ਨਹੀਂ ਹਨ ਅਤੇ ਅੱਜ ਨਹੀਂ ਤਾਂ ਕੱਲ ਸਿੱਖੀ ਵਿੱਚ ਆਉਣਾ ਪਵੇਗਾ ਜਿੰਨੀ ਜਲਦੀ ਇਹ ਕਦਮ ਪੁਟ ਲੈਣ ਓਹ ਬਿਹਤਰ ਹੈ। ਦੂਹਨ ਸਾਹਿਬ ਨੇ ਸੁਝਾਅ ਦਿੱਤਾ ਹੈ ਕਿ ਇਕ ਤਾਲਮੇਲ ਕਮੇਟੀ ਬਣਾਈ ਜਾਵੇ ਤਾਂ ਜੋ ਇਹ ਪਾੜਾ ਪਾਉਣ ਵਾਲੀਆਂ ਤਾਕਤਾਂ ਦੇ ਮਨਸੂਬੇ ਫੇਲ ਕਿਤੇ ਜਾ ਸਕਣ।

ਸਿੱਖਾਂ ਦੀ ਇਹ ਵਿਰਾਸਤ ਢਹਿਢੇਰੀ ਹੋਣ ਦੀ ਕਗਾਰ ਤੇ ਹੈ ,ਕੁੱਛ ਸੁਹਿਰਦ ਸੱਜਣ ਇਹਨੂੰ ਪਿਛਲੇ ਕੁਛ ਸਾਲਾਂ ਤੋਂ ਮੁੜ ਬਹਾਲ ਕਰਨ ਦਾ ਉਪਰਾਲਾ ਕਰ ਰਹੇ ਆ ਪਰ ਇਹਨਾਂ ਨੂੰ ਸਾਡੇ ਸਭ ਦੇ ਸਹਿਯੋਗ ਦੀ ਲੋੜ ਹੈ।

ਸਮਰੱਥ ਪੰਜਾਬ ਸਿਰਜਣ ਮੁਹਿੰਮ ਲੁਧਿਆਣਾ ਮੀਟਿੰਗ ਵਿੱਚ ਸੰਗਤ ਦਾ ਭਰਮਾ ਹੁੰਗਾਰਾ

463483661_576952128230525_4266622439761976186_n
Ludhiana News Poster

ਮਿਸਲ ਸਤਲੁਜ ਵੱਲੋਂ "ਸਮਰੱਥ ਪੰਜਾਬ" ਸਿਰਜਣ ਦੀ ਅਗਲੀ ਮੀਟਿੰਗ ਲੁਧਿਆਣਾ ਵਿੱਚ ..

ਇਸ ਮੀਟਿੰਗ ਵਿੱਚ ਲੁਧਿਆਣਾ ਦੇ ਮੂਲ ਵਸਨੀਕਾਂ ਨੂੰ ਜ਼ਮੀਨੀ ਪੱਧਰ ਤੇ ਕਿੰਨਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਓਹਦੇ ਬਾਰੇ ਵਿਚਾਰਾਂ ਹੋਣਗੀਆਂ ਤੇ ਅਸੀਂ ਜਾਣਦੇ ਹਾਂ ਕਿ ਏਥੇ ਪ੍ਰਵਾਸੀਆਂ ਦਾ ਪ੍ਰਭਾਵ ਵੀ ਬਹੁਤ ਜ਼ਿਆਦਾ ਜੋ ਕਿ ਅੱਜ ਦੇ ਸਮੇਂ ਵਿੱਚ ਪੰਜਾਬ ਲਈ ਕੋਈ ਛੋਟਾ ਮੁੱਦਾ ਨਹੀਂ ਅਤੇ ਹੋਰ ਬਹੁਤ ਸਾਰੇ ਮੁੱਦੇ ਆ ਲੁਧਿਆਣਾ ਦੇ। ਸੋ ਆਪ ਸਭ ਨੂੰ ਬੇਨਤੀ ਆ ਵੀ 20 ਅਕਤੂਬਰ ਨੂੰ ਲੁਧਿਆਣਾ ਮੀਟਿੰਗ ਵਿੱਚ ਜ਼ਰੂਰ ਪਹੁੰਚਿਓ। 🙏 🙏

ਸਾਡੇ ਇਤਿਹਾਸ ਨੂੰ ਹਰ ਪਾਸੇ ਤੋਂ ਮਾਰ ਪੈ ਰਹੀ ਆ ਸਕੂਲਾਂ ਵਿੱਚ ਵੀ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਤੇ ਇਥੇ ਤਾਂ ਅਸੀਂ ਖ਼ੁਦ ਹੀ ਸੁੰਦਰੀਕਰਨ ਅਤੇ ਨਵੀਨੀਕਰਨ ਦੇ ਚੱਕਰ ਵਿਚ ਆਪਣੇ ਧਾਰਮਿਕ ਇਤਿਹਾਸਕ ਅਸਥਾਨਾਂ ਨੂੰ ਢਾਹ ਲਾ ਰਹੇ ਆ ਸੰਭਲ ਜਾਈਏ ਹਜੇ ਤਾਂ ਟਾਈਮ ਹੈਗਾ ਨਹੀਂ ਤਾਂ ਆਉਣ ਵਾਲੇ ਟਾਈਮ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਤੋਂ ਕਿਵੇਂ ਜਾਣੁ ਕਰਾਉਂਗੇ?

ਮਿਸਲ ਸਤਲੁਜ ਵੱਲੋਂ ਜਗਤਪੁਰਾ ਪਿੰਡ ਵਿੱਚ ਕਾਲੋਨੀ ਦੀਆਂ ਵੋਟਾਂ ਬਣਾਉਣ ਦਾ ਮੁੱਦਾ ਚੁੱਕਿਆ

ਮਿਸਲ ਸਤਲੁਜ ਵੱਲੋਂ ਜਗਤਪੁਰਾ ਪਿੰਡ ਵਿੱਚ ਕਾਲੋਨੀ ਦੀਆਂ ਵੋਟਾਂ ਬਣਾਉਣ ਦਾ ਮੁੱਦਾ ਚੁੱਕਿਆ ਸੀ। ਇਸ ਆਵਾਜ਼ ਤੋਂ ਬਾਅਦ ਚੋਣ ਕਮਿਸ਼ਨ ਨੇ ਜਗਤਪੁਰਾ ਪਿੰਡ ਦੀ ਚੋਣ ਰੋਕ ਦਿਤੀ ਅਤੇ ਹੁਣ ਪਿੰਡ ਦੇ ਮੂਲ ਨਿਵਾਸੀਆਂ ਦੀਆਂ ਵੋਟਰ ਸੂਚੀ ਦੁਬਾਰਾ ਤਿਆਰ ਹੋਉਗੀ ਅਤੇ ਪ੍ਰਵਾਸੀਆਂ ਦੀਆਂ ਵੋਟਾਂ ਵੀ ਕੱਟੀਆਂ ਜਾਣਗੀਆਂ।

ਮਿਸਲ ਸਤਲੁਜ ਵੱਲੋਂ ਕੱਲ੍ਹ ਜ਼ਿਲ੍ਹਾ ਮੋਹਾਲੀ ਦੇ ਪਿੰਡ ਜਗਤਪੁਰਾ ਵਿਚ ਜਾ ਕੇ ਪਿੰਡ ਦੇ ਮੂਲ ਨਿਵਾਸੀਆਂ ਨਾਲ ਗੱਲ ਬਾਤ ਕੀਤੀ ਗਈ ਅਤੇ ਉਹਨਾਂ ਨੂੰ ਹਰ ਸੰਭਵ ਸਾਥ ਦੇਣ ਦਾ ਭਰੋਸਾ ਦਿੱਤਾ ਗਿਆ। ਪਿੰਡ ਜਗਤਪੁਰਾ ਦੇ ਮੂਲ ਨਿਵਾਸੀਆਂ ਦੀ ਆਬਾਦੀ 700 ਹੈ ਤੇ ਪਿੰਡ ਵਿੱਚ ਪ੍ਰਵਾਸੀਆਂ ਦੀ 7000 ਦੇ ਕਰੀਬ ਹੈ।ਜੇ ਹੁਣ ਵੀ ਨਾ ਜਾਗੇ ਤਾਂ ਜੋ ਹਾਲ ਪਿੰਡ ਜਗਤਪੁਰਾ ਦਾ ਹੈ ਉਹ ਦਿਨ ਦੂਰ, ਨਹੀਂ ਜਦੋਂ ਪੰਜਾਬ ਦੇ ਸਾਰੇ ਪਿੰਡਾਂ ਦਾ ਆਹੀ ਹਾਲ ਹੋਵੇਗਾ।

ਇਹਨਾਂ ਹਲਾਤਾਂ ਨੂੰ ਜਾਣ ਕੇ ਪਤਾ ਲੱਗਦਾ ਵੀ ਪੰਜਾਬ ਵਿੱਚ ਧਾਰਾ 371A ਕਿਉਂ ਜ਼ਰੂਰੀ ਆ?..

ਪੰਜਾਬ ਵਿੱਚ ਧਾਰਾ 371A ਕਿਉਂ ਜ਼ਰੂਰੀ ਆ?

ਪੰਜਾਬ ਵਿੱਚ ਪ੍ਰਵਾਸੀਆਂ ਦੇ ਆਵਾਸ ਕਰਕੇ ਜੋ ਹਾਲ ਮੋਹਾਲੀ ਜ਼ਿਲ੍ਹੇ ਦੇ ਜਗਤਪੁਰਾ ਪਿੰਡ ਦਾ ਹੈ ਬਹੁਤ ਤਰਸਯੋਗ ਤੇ ਚਿੰਤਾਜਨਕ ਹੈ ਇਹ ਕਹਾਣੀ ਕੁਝ ਕੁ ਪਿੰਡਾਂ ਦੀ ਤਾਂ ਹੈਗੀ ਹੀ ਆ ਅਤੇ ਉਹ ਵੀ ਸਮਾਂ ਦੂਰ ਨਹੀਂ ਜਦੋਂ ਪੰਜਾਬ ਦੇ ਬਾਕੀ ਪਿੰਡਾਂ ਦਾ ਵੀ ਇਹੀ ਹਾਲ ਹੋਣਾ ਹੈ।

ਮਿਸਲ ਸਤਲੁਜ ਵੱਲੋਂ ਉਲੀਕੇ ਪ੍ਰੋਗਰਾਮ ਵਿੱਚ ਇਹ ਮੁੱਖ ਟੀਚਾ ਹੈ ਕਿ ਪੰਜਾਬ ਨੂੰ ਸੰਵਿਧਾਨ ਦੀ ਧਾਰਾ 371A ਤਹਿਤ ਹੇਠ ਦਿੱਤੇ ਹੱਕ ਮਿਲਣੇ ਚਾਹੀਦੇ ਆ।
1 ਪੰਜਾਬ ਵਿੱਚ ਦੂਜੇ ਵੱਡੇ ਰਾਜਾਂ ਤੋਂ ਵੱਡੇ ਪੱਧਰ ‘ਤੇ ਆਵਾਸ ਹੋ ਰਿਹਾ ਹੈ, ਜਿਸ ਕਾਰਨ ਪੰਜਾਬ ਦੀ ਆਬਾਦੀ ਦੇ ਸੰਤੁਲਨ ਅਤੇ ਸੱਭਿਆਚਾਰ ਵਿੱਚ ਵਿਗਾੜ ਪੈਦਾ ਹੋ ਰਹੇ ਹਨ। ਇਸ ਕਰਕੇ ਪ੍ਰਵਾਸੀਆਂ ਦੀਆਂ ਵੋਟਾਂ ਬਣਨ ਤੇ ਰੋਕ ਲੱਗੇ ।
2 ਪੰਜਾਬ ਵਿੱਚ ਖੇਤੀਬਾੜੀ ਜਾਂ ਘਰ ਲਈ ਜ਼ਮੀਨ ਪੰਜਾਬੀ ਮੂਲ ਦੇ ਵਿਅਕਤੀ ਹੀ ਖ਼ਰੀਦ ਸਕਦੇ ਹੋਣ।

ਮਿਸਲ ਸਤਲੁਜ ਵੱਲੋ ਗਿੱਦੜਬਾਹਾ ਮੀਟਿੰਗ ਦੌਰਾਨ ਪਿੰਡ ਅਬਲੂ ਕੋਟਲੀ

ਅਬਲੂ ਕੋਟਲੀ ਵਿਖੇ #ਮਿਸਲਸਤਲੁਜ ਦੀ ਇਕੱਤਰਤਾ ਰੱਖੀ ਗਈ ਅਤੇ ਇਕਬਾਲ ਸਿੰਘ ਰਮਿਆਣਾ ਨੂੰ ਗਿੱਦੜ ਬਾਹਾ ਤੋਂ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਮਿਸਲ ਸਤਲੁਜ ਵਲੋਂ ਸਾਥ ਦੇਣ ਦਾ ਐਲਾਨ ਕੀਤਾ।

ਬਾਬਾ ਫ਼ਰੀਦ ਆਗਮਨ ਦੀਆਂ ਲੱਖ ਲੱਖ ਵਧਾਈਆਂ ਮਿਸਲ ਸਤਲੁਜ ਵੱਲੋਂ ਆਯੋਜਿਤ ਦੂਜਾ ਸ: ਚੜ੍ਹਤ ਸਿੰਘ ਨਿਸ਼ਾਨੇਬਾਜ਼ੀ ਕੱਪ

ਮਿਸਲ ਸਤਲੁਜ ਵਲੋਂ ਨੂਰਮਹਿਲ ਮੀਟਿੰਗ ਜ਼ਿਲ੍ਹਾ ਜਲੰਧਰ

ਪੰਜਾਬ ਦੀ ਆਪਣੀ ਸਿਆਸਤ ਸਿਰਜਣ ਲਈ ਮਿਸਲ ਸਤਲੁਜ ਵੱਲੋਂ ਪਿੰਡ ਪਿੰਡ ਸ਼ਹਿਰ ਸ਼ਹਿਰ ਚੱਲ ਰਹੀ ਮੀਟਿੰਗ ਲੜੀ ਵਿਚ ਬਠਿੰਡਾ ਮੀਟਿੰਗ

ਬਠਿੰਡਾ ਮੀਟਿੰਗ ਇਕਤਰਤਾ ਵਿਚ ਸ਼ਮੂਲੀਅਤ ਕੀਤੀ ਅਤੇ ਮਿਸਲ ਸਤਲੁਜ ਦੇ ਏਜੰਡੇ ਬਾਰੇ ਅਤੇ #ਮਿਸਲਸਤਲੁਜ ਬਾਰੇ ਆਵਦੇ ਵਿਚਾਰ ਸਾਂਝੇ ਕਰਦੇ ਹੋਏ।

ਮਿਸਲ ਸਤਲੁਜ ਵੱਲੋਂ ਸਮਰੱਥ ਪੰਜਾਬ ਸਿਰਜਣ ਲਈ ਪਿੰਡ ਭਗਤਾ ਭਾਈਕਾ ਮੀਟਿੰਗ

ਮਿਸਲ ਸਤਲੁਜ ਵੱਲੋਂ ਵਿੱਢੇ ‘ਸਮਰੱਥ ਪੰਜਾਬ ‘ ਮਿਲਣੀਆਂ ਤਹਿਤ ਭਗਤਾ ਭਾਈਕਾ ਦੇ ਗੁਰਦੁਆਰਾ ਮਹਿਲ ਸਾਹਿਬ ਵਿਖੇ ਇਕੱਤਰਤਾ ।
Gagan Singh Sidhu ਮਿਸਲ ਦੇ ਨੌਜਵਾਨ ਵਿੰਗ ਦੇ ਮਾਲਵਾ ਪ੍ਰਧਾਨ ਵੱਲੋਂ ਇਸ ਦਾ ਪ੍ਰਬੰਧ ਕਰਿਆ ਗਿਆ ।

ਮਿਸਲ ਸਤਲੁਜ ਫਰੀਦਕੋਟ ਮੀਟਿੰਗ

ਮਿਸਲ ਸਤਲੁਜ ਵੱਲੋਂ ਸਮਰੱਥ ਪੰਜਾਬ ਸਿਰਜਣ ਲਈ ਚਲਾਈ ਮੁਹਿੰਮ “ਆਪਣੀ ਕਹੋ ਸਾਡੀ ਸੁਣੋ” ਤਹਿਤ ਫਰੀਦਕੋਟ ਵਿੱਚ ਗੁਰੁਦਵਾਰਾ ਬਾਬਾ ਵਿਸ਼ਵਕਰਮਾ ਜੀ ਰਾਮਗੜ੍ਹੀਆ ਵਿਚ ਮੀਟਿੰਗ ਕੀਤੀ ਗਈ ਪੰਜਾਬ ਦੇ ਅਸਲ ਮੁੱਦਿਆਂ ਤੇ ਵਿਚਾਰਾਂ ਹੋਈਆਂ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਸਾਂਝਾ ਮੋਰਚਾ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀ ਮੰਗਾਂ ਨੂੰ ਲੈਕੇ ਵਿਦਿਆਰਥੀ ਜੱਥੇਬੰਦੀਆਂ ‘ਸੱਥ’ ਅਤੇ USSF ਵੱਲੋਂ ਲੱਗੇ ਸਾਂਝਾ ਮੋਰਚਾ ਜਿਸ ਵਿੱਚ ਤਿੰਨ ਵਿਦਿਆਰਥੀ ਭੁੱਖ ਹੜਤਾਲ ਤੇ ਬੈਠੇ ਸਨ ਅੱਜ ਪ੍ਰਸ਼ਾਸਨ ਨੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ । ਮਿਸਲ ਸਤਲੁੱਜ ਦੇ Deep Husandeep Singh Gill ਪਹਿਲੇ ਦਿਨ ਤੋਂ ਜੱਥਿਆਂ ਨਾਲ ਹਾਜਰੀ ਭਰ ਰਹੇ ਹਨ । ਅੱਜ ਮਿਸਲ ਸਤਲੁਜ ਦੇ ਪ੍ਰਧਾਨ ਸ੍ਰ ਅਜੇਪਾਲ ਸਿੰਘ ਬਰਾੜ ਹੋਰਾਂ ਨਾਲ ਮਿਸਲ ਸਤਲੁਜ ਦੇ ਜੱਥੇ ਨੇ ਹਾਜ਼ਰੀ ਭਰੀ । ਜਿੱਤ ਦੀਆਂ ਦੋਹਾਂ ਜੱਥੇਬੰਦੀਆਂ ਨੂੰ ਬਹੁਤ ਬਹੁਤ ਮੁਬਾਰਕਾਂ॥

ਮਾਰਚ ਮਹੀਨੇ 2023 ਵਿੱਚ ਮਿਸਲ ਸਤਲੁਜ ਵੱਲੋਂ ਘੱਲ ਖੁਰਦ (ਫਿਰੋਜ਼ਪੁਰ) ਨਹਿਰਾਂ ਤੇ ਮੁੱਦਕੀ ਮੋਰਚਾ ਲਾਇਆ ਗਿਆ ਸੀ।

ਮਾਰਚ ਮਹੀਨੇ 2023 ਵਿੱਚ ਮਿਸਲ ਸਤਲੁਜ ਵੱਲੋਂ ਘੱਲ ਖੁਰਦ (ਫਿਰੋਜ਼ਪੁਰ) ਨਹਿਰਾਂ ਤੇ ਮੁੱਦਕੀ ਮੋਰਚਾ ਲਾਇਆ ਗਿਆ ਸੀ।
ਇਸ ਮੋਰਚੇ ਦੀਆਂ ਮੁੱਖ ਮੰਗਾਂ ਪੂਰੀਆਂ ਹੋਈਆਂ
੧. ਨਹਿਰਾਂ ਦਾ ਕੰਕਰੀਟੀਕਰਨ ਰੋਕਿਆ ਗਿਆ
੨. ਰਾਜਸਥਾਨ ਫੀਡਰ ਦੇ ਨਾਲ ੨੦੦੦ ਕਿਊਸਕ ਦੀ ਮਾਲਵਾ ਨਹਿਰ ਕੱਢੀ ਜਾਵੇਗੀ ਤੇ ਓਹਦੇ ਵਿੱਚੋਂ ਚੜ੍ਹਦੇ ਵਾਲੇ ਪਿੰਡਾਂ ਨੂੰ ਸਰਕਾਰੀ ੩੦੨ ਦੇ ਕਰੀਬ ਲਿਫ਼ਟ ਪੰਪਾਂ ਨਾਲ ਪਾਣੀ ਦਿੱਤਾ ਜਾਵੇਗਾ।

“ਮੇਰੀ ਸੁਣੋ ਆਪਣੀ ਕਹੋ” ਵਿਚਾਰ ਚਰਚਾ ਮਿਸਲ ਸਤਲੁੱਜ ਤਹਿਤ ਮੌ-ਸਾਹਿਬ ਮੀਟਿੰਗ ਹੋਈ ਇਦਾ ਹੀ ਪਿੰਡ ਪਿੰਡ ਜਾ ਕੇ ਮਿਸਲ ਵੱਲੋਂ ਲੋਕਾਂ ਨੂੰ ਜ਼ਮੀਨੀ ਪੱਧਰ ਤੇ ਪੰਜਾਬ ਦੇ ਅਸਲ ਮੁੱਦਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ।

ਮਿਸਲ ਸਤਲੁਜ ਵੱਲੋਂ ਚੰਡੀਗੜ੍ਹ ਕਿਸਾਨ ਭਵਨ ਵਿੱਚ ਪ੍ਰੈੱਸ ਕਾਨਫਰੰਸ

ਮਿਸਲ ਸਤਲੁਜ ਵੱਲੋਂ ਫਾਜਿਲਕਾ ਜਿਲ੍ਹੇ ਦੀ ਪ੍ਰਧਾਨਗੀ

ਸ. ਗੁਰਲਾਲ ਸਿੰਘ ਖਾਲਸਾ ਨੂੰ ਮਿਸਲ ਸਤਲੁਜ ਵੱਲੋਂ ਫਾਜਿਲਕਾ ਜਿਲ੍ਹੇ ਦੀ ਪ੍ਰਧਾਨਗੀ ਜੁੰਮੇਵਾਰੀ ਸੌਂਪੀ ਗਈ ਹੈ , ਇਸ ਦੇ ਨਾਲ ਹੀ ਸ.ਗੁਰਲਾਲ ਸਿੰਘ ਸ਼੍ਰੋਮਣੀ ਕਮੇਟੀ ਚੋਣਾਂ ਲਈ ਪੰਜਾਬ ਪੱਧਰ ਤੇ ਵਿਸ਼ੇਸ਼ ਜੁੰਮੇਵਾਰੀ ਨਿਭਾਉਣਗੇ । ਸਰਦਾਰ ਗੁਰਲਾਲ ਸਿੰਘ ਖਾਲਸਾ ਲੰਬੇ ਸਮੇਂ ਤੋਂ ਇਲਾਕੇ ਵਿੱਚ ਪੰਥਿਕ ਅਤੇ ਸਮਾਜਕ ਕਾਰਜਾਂ ਵਿੱਚ ਅਹਿਮ ਯੋਗਦਾਨ ਪਾਉਂਦੇ ਆ ਰਹੇ ਹਨ ਅਤੇ ਹਰ ਪੰਥ ਅਤੇ ਪੰਜਾਬ ਪੱਖੀ ਸੰਘਰਸ਼ ਵਿਚ ਵੱਧ ਚੜ ਕੇ ਹਿੱਸਾ ਲੈਂਦੇ ਹਨ।
ਨਗਿੰਦਰ ਸਿੰਘ ਫਾਜਿਲਕਾ ਉਹਨਾਂ ਨਾਲ ਜਿਲਾ ਸਕੱਤਰ ਦੀ ਜੁੰਮੇਵਾਰੀ ਨਿਭਾਉਣਗੇ ।
ਦੋਹਾਂ ਭਰਾਵਾਂ ਨੂੰ ਨਵੀਂ ਜੁੰਮੇਵਾਰੀ ਦੀਆਂ ਮੁਬਾਰਕਾਂ । ਗੁਰੂ ਮਹਾਰਾਜ ਦੋਹਾਂ ਭਰਾਵਾਂ ਤੋਂ ਪੰਥ ਅਤੇ ਪੰਜਾਬ ਲਈ ਸੇਵਾ ਲੈਂਦੇ ਰਹਿਣ ॥

ਮਿਸਲ ਸਤਲੁਜ ਕਿਸਾਨ ਵਿੰਗ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਕਿਰਸਾਨੀ ਦੀ ਤਰੱਕੀ ਇਸ ਸੂਬੇ ਦੇ ਬਹੁਪੱਖੀ ਵਿਕਾਸ ਲਈ ਜਰੂਰੀ ਹੈ ।ਮਿਸਲ ਸਤਲੁਜ ਵੱਲੋਂ ਇਸ ਵੱਲ ਵਿਸ਼ੇਸ਼ ਧਿਆਨ ਦੇਣ ਲਈ ‘ਮਿਸਲ ਸਤਲੁਜ ਕਿਸਾਨ ਵਿੰਗ ‘ ਬਣਾਇਆ ਗਿਆ ਜੋ ਕਿਰਸਾਨੀ ਦੀਆਂ ਸੱਮਸਿਆਵਾਂ ਦੇ ਹੱਲ ਅਤੇ ਅਗਲੀ ਖੇਤੀ ਲਈ ਨਵੇਂ ਰਾਹ ਤਲਾਸ਼ ਕਰੇਗਾ ।
ਇਸ ਦੀ ਪਹਿਲੀ ਜੁੰਮੇਵਾਰੀ ਬਹੁਤ ਹੀ ਮਿਹਨਤੀ ਕਿਸਾਨ ਆਗੂ ਸ.ਹਰਦੇਵ ਸਿੰਘ ਘਣੀਏ ਨੂੰ ਮਾਲਵਾ ਜੋਨ ਦੀ ਪ੍ਰਧਾਨਗੀ ਵੱਜੋਂ ਸੌੰਪੀ ਗਈ ਹੈ ਜਿੰਨਾ ਦਾ ਸਹਿਯੋਗ ਸ.ਗੁਰਪ੍ਰੇਮ ਸਿੰਘ ਟੀਟੂ ਪਤਲੀ ਸਕੱਤਰ ਵੱਲੋਂ ਕਰਨਗੇ ।
ਦੋਹਾਂ ਭਰਾਵਾਂ ਨੂੰ ਨਵੀਂਆਂ ਜੁੰਮੇਵਾਰੀਆਂ ਲਈ ਮੁਬਾਰਕਬਾਦ।
‘ਮਿਸਲ ਸਤਲੁਜ ਕਿਸਾਨ ਵਿੰਗ’ ਨਾਲ ਜੁੜਨ ਲਈ
ਸ. ਹਰਦੇਵ ਸਿੰਘ ਘਣੀਏਵਾਲਾ 98147 54739
ਗੁਰਪ੍ਰੇਮ ਸਿੰਘ ਟੀਟੂ ਪਤਲੀ 89686 17046
ਨਾਲ ਸੰਪਰਕ ਕਰਨ।

ਪੰਥ ਅਤੇ ਪੰਜਾਬ ਦੀ ਸਿਆਸਤ ਨੂੰ ਨਵੇਂ ਸਿਰੇਂ ਤੋਂ ਸਿਰਜਣ ਲਈ ਮਿਸਲ ਸਤਲੁਜ ਵੱਲੋਂ 25-07-2024 ਦਿਨ ਵੀਰਵਾਰ, ਸਮਾਂ 11 ਵਜੇ, ਕਿਸਾਨ ਭਵਨ ਸੈਕਟਰ 35 ਚੰਡੀਗੜ੍ਹ ਵਿੱਚ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ ਜਿਸ ਵਿੱਚ ਪੰਜਾਬ ਦੇ ਨਾਮੀ ਸਿੱਖ ਚਿੰਤਕ ਪਹੁੰਚ ਰਹੇ ਹਨ। ਪੰਜਾਬ ਦੇ ਮਸਲਿਆਂ ਨੂੰ ਸਿਰੇ ਤੋਂ ਸਮਝਣ ਲਈ ਆਪ ਜੀ ਇਸ ਵਿਚਾਰ ਚਰਚਾ ਦਾ ਹਿੱਸਾ ਜ਼ਰੂਰ ਬਣੋ ਆਪ ਜੀ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਦਾ ਹੈ।

ਮਿਸਲ ਸਤਲੁਜ ਵਲੋਂ ਰਾਜਨੀਤਿਕ ਚੇਤਨਾ ਗੋਸ਼ਟੀ ਬਲਾਚੌਰ

ਬੀਤੇ ਕੱਲ ਮਿਸਲ ਸਤਲੁਜ ਦੇ ਯੂਥ ਵਿੰਗ ਦੋਆਬਾ ਵਲੋਂ ਬਲਾਚੌਰ ਜਿਲ੍ਹਾ ਨਵਾ ਸ਼ਹਿਰ ਵਿਖੇ ਰਾਜਨੀਤਿਕ ਚੇਤਨਾ ਗੋਸ਼ਟੀ ਕੀਤੀ ਗਈ । ਮੰਦੀਪ ਸਿੰਘ ਚੱਬੇਵਾਲ , ਗੰਗ ਵੀਰ ਸਿੰਘ ਅਤੇ ਸਰਦਾਰ ਸੁਖਜਿੰਦਰ ਸਿੰਘ ਨੇ ਮਜੂਦਾ ਰਾਜਨੀਤੀ ਅਤੇ ਇਤਹਾਸ ਬਾਰੇ ਆਵਦੇ ਵਿਚਾਰ ਸਾਂਝੇ ਕੀਤੇ । ਇਲਾਕੇ ਚ ਲੋਕਾਂ ਨੂੰ ਪਰਦੂਸ਼ਣ ਕਰਕੇ ਦਰਪੇਸ਼ ਆ ਰਹੀਆਂ ਦਿੱਕਤਾਂ ਬਾਰੇ ਵੀ ਚਰਚਾ ਹੋਈ।
ਬਾਈ ਹਰਨੇਕ ਸਿੰਘ ਫੌਜੀ , ਸਰਦਾਰ ਪਰਮਿੰਦਰ ਸਿੰਘ ਵਿਜ, ਸਰਦਾਰ ਨਵਦੀਪ ਸਿੰਘ ਮਾਛੀਵਾੜਾ , ਅਤੇ ਹੋਰ ਅਣਗਿਣਤ ਵੀਰਾਂ ਦਾ ਧੰਨਵਾਦ ਜਿਹੜੇ ਉਚੇਚੇ ਤੋਰ ਤੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ । ਇਸ ਪ੍ਰੋਗਰਾਮ ਨੂੰ ਉਲੀਕਣ ਤੋਂ ਲੈਕੇ ਸਿਰੇ ਲਾਉਣ ਤੱਕ ਦਾ ਸਾਰਾ ਸਿਹਰਾ ਤੇਜੀ ਮਾਂਗਟ ਤੇਜਵਿੰਦਰ ਸਿੰਘ ਮਾਂਗਟ, ਪਰਧਾਨ ਯੂਥ ਵਿੰਗ ਦੋਆਬਾ ਨੂੰ ਜਾਂਦਾ ਹੈ, ਜਿਨ੍ਹਾਂ ਨੇ ਹਾਲੀਆ ਲੱਗੇ ਪਰਿਵਾਰਕ ਸਦਮੇ ਦੇ ਬਾਵਜੂਦ ਇਸ ਪ੍ਰੋਗਰਾਮ ਨੂੰ ਸਰ ਅੰਜਾਮ ਦਿੱਤਾ।
ਮਿਸਲ ਸਤਲੁੱਜ ਵਲੋਂ ਸਮਰੱਥ ਪੰਜਾਬ ਲੜੀ ਤਹਿਤ ਰਾਜਨੀਤਿਕ ਚੇਤਨਾ ਮੁਹਿੰਮ ਜਾਰੀ ਰਖਦੇ ਹੋਏ ਇਸੇ ਤਰਾਂ ਦੀਆਂ ਇਕਤਰਤਾ ਪੰਜਾਬ ਦੀਆਂ ਵੱਖ ਵੱਖ ਥਾਵਾਂ ਤੇ ਕੀਤੀਆਂ ਜਾਣਗੀਆਂ ।

WhatsApp Image 2024-07-22 at 4.54.35 PM

ਆਓ ਸਮਰੱਥ ਪੰਜਾਬ ਸਿਰਜੀਏ, ਰਾਜਨੀਤਿਕ ਚੇਤਨਾ ਗੋਸ਼ਟੀ

ਮਿਸਲ ਸਤਲੁਜ ਵਲੋਂ ਇਕ ਪੂਰਨ ਤੌਰ ਤੇ ਸਮਰੱਥ ਪੰਜਾਬ ਸਿਰਜਣ ਲਈ ਟੀਚੇ ਅਤੇ ਮਨੋਰਥ ਦਸਤਾਵੇਜ ਪੇਸ਼ ਕੀਤਾ ਗਿਆ ਸੀ ।ਓਸੇ ਲੜੀ ਵਿੱਚ ਪੰਜਾਬ ਭਰ ਵਿਚ ਵੱਖ ਵੱਖ ਥਾਵਾਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ । 21 ਤਰੀਕ ਦਿਨ ਐਤਵਾਰ ਨੂੰ ਹੇਠ ਦਿੱਤੇ ਸਥਾਨ ਅਤੇ ਪ੍ਰੋਗਰਾਮ ਤਹਿਤ ਰਾਜਨੀਤਿਕ ਚੇਤਨਾ ਗੋਸ਼ਠੀ ਕੀਤੀ ਜਾ ਰਹੀ ਹੈ। ਸਭ ਨੂੰ ਖੁੱਲਾ ਸੱਦਾ ਹੈ ਪਹੁੰਚਣ ਦੀ ਕੋਸ਼ਿਸ਼ ਕਰਨਾ ।

ਮਿਸਲ ਸਤਲੁਜ ਵਲੋਂ ਬਠਿੰਡਾ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਕਰ ਮਾਲਵਾ ਨਹਿਰ ਨੂੰ ਲੈਕੇ ਖਦਸ਼ੇ ਪ੍ਰੈਸ ਅਗੇ ਰੱਖੇ ਗਏ ਅਤੇ ਲਿਫਟ ਪੰਪ ਬਾਬਤ ਆ ਰਹੀਆਂ ਦਿੱਕਤਾਂ ਤੋਂ ਜਾਣੂ ਕਰਵਾਇਆ ਤੇ ਸਰਕਾਰ ਵਲੋਂ ਇਹਨਾਂ ਮਸਲਿਆਂ ਬਾਰੇ ਠੋਸ ਕਦਮ ਚੁੱਕਣ ਲਈ ਮੰਗ ਕੀਤੀ ।

451659192_2133068577068905_3517037907520533213_n
ਸ.ਇਕਬਾਲ ਸਿੰਘ ਬਰੀ ਵਾਲਾ ਅਤੇ Kamaljit Singh Kala Motlewala ਦੀ ਅਗਵਾਈ ਵਿੱਚ ਮਿਸਲ ਸਤਲੁਜ ਦੀ ਮੀਟਿੰਗ ਹੋਈ ਜਿਸ ਵਿੱਚ ਸਰਹੰਦ ਫੀਡਰ ਤੇ ਲੱਗੇ ਲਿਫਟ ਪੰਪਾਂ ਦੀਆਂ ਸਮਸਿਆਵਾਂ ਬਾਬਤ ਵਿਚਾਰ ਹੋਇਆ ।
ਮਿਸਲ ਪ੍ਰੈਸ ਕਾਨਫਰੰਸ ਰਾਹੀ ਮਸਲਾ ਜਲਦ ਲੋਕਾਂ ਦੀ ਕਚਿਹਰੀ ਵਿੱਚ ਲਿਆਵੇਗੀ ॥
ਅੱਜ ਪੰਥ ਅਤੇ ਪੰਜਾਬ ਦੇ ਜੋ ਹਾਲਾਤ ਆ ਓਹਨਾਂ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਦੇ ਹੀ ਹਾਂ ਪੰਥ ਤੇ ਪੰਜਾਬ ਦੀ ਰਾਜਨੀਤੀ ਨੂੰ ਨਵੇਂ ਸਿਰੇ ਤੋਂ ਸਿਰਜਣ ਲਈ ਸਾਨੂੰ ਸਾਰਿਆਂ ਇਕੱਠੇ ਹੋਣਾ ਪੈਣਾ ਇਸ ਗੱਲ ਨੂੰ ਨਜ਼ਰ ਚ ਰੱਖਦੇ ਹੋਏ ‘ਮਿਸਲ ਸਤਲੁਜ ’ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਸਮਰੱਥ ਪੰਜਾਬ ਸਿਰਜਣ ਲਈ ਇਕ ਵਿਚਾਰ ਗੋਸ਼ਟੀ ਕਰਵਾਈ ਜਾ ਰਹੀ ਹੈ ਜਿਸ ਵਿਚ ਪੰਥ ਤੇ‌ ਪੰਜਾਬ ਦੇ ਰਾਜਨੀਤਕ ਬੁੱਧੀਜੀਵੀ ਤੇ ਚਿੰਤਕ ਸ਼ਾਮਲ ਹੋਣਗੇ ਤੇ ਪੰਥ ਪੰਜਾਬ ਦੇ ਮਸਲਿਆਂ ਤੇ ਵਿਚਾਰਾਂ ਤੇ ਕੀਤੀਆਂ ਜਾਣਗੀਆਂ।
ਪੰਥ ਪੰਜਾਬ ਦੇ ਮਸਲਿਆਂ ਨੂੰ ਸਮਝਣ ਲਈ ਇਸ ਪ੍ਰੋਗਰਾਮ ਲਈ ਸਭ ਨੂੰ ਹੀ ਖੁੱਲ੍ਹਾ ਸੱਦਾ ਦਿਤਾ ਜਾਵੇਗਾ ਜਿਵੇਂ ਕਿ ਫੇਸਬੁੱਕ ਤੇ ਬਹੁਤ ਸਾਰੇ ਪੰਥ ਤੇ ਪੰਜਾਬ ਦੀ ਚਿੰਤਾ ਕਰਨ ਵਾਲੇ ਪੰਜਾਬ ਦੇ ਮਸਲਿਆਂ ਲਈ ਅੱਗੇ ਹੋ ਕੇ ਲੜਨ ਵਾਲੇ , ਪੰਜਾਬ ਦੇ ਪਾਣੀਆਂ ਲਈ ਬੋਲਣ ਵਾਲੇ, ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਨੂੰ ਲੈ ਕੇ ਜੋ ਹੋ ਰਿਹਾ ਓਹਦੇ ਬਾਰੇ ਬੋਲਣ ਵਾਲੇ A to Z ਸਭ ਨੂੰ ਸੱਦਿਆਂ ਜਾਵੇਗਾ ਪਹੁੰਚਿਓ ਜ਼ਰੂਰ।
ਪ੍ਰੋਗਰਾਮ ਦੀ ਤਰੀਕ,ਸਮਾਂ ਸਥਾਨ ਜਲਦੀ ਤਾਹਡੇ ਨਾਲ ਸਾਂਝਾ ਕਰਦੇ ਹਾਂ।

ਮਿਸਲ ਸਤਲੁਜ ਨੂੰ ਹੋਂਦ ਵਿੱਚ ਆਏ ਦੋ ਸਾਲ ਹੋਏ ਹਨ

ਮਿਸਲ ਸਤਲੁਜ ਇਸ ਨੂੰ ਰਾਜਨੀਤਿਕ ਜੱਥੇਬੰਦੀ ਦਾ ਰੂਪ ਦੇ ਰਹੇ ਹਾਂ ਜਿਸ ਦੇ ਤਿੰਨ ਮੁੱਖ ਟੀਚੇ ਹਨ
  1.  ਪੰਜਾਬ ਲਈ ਨਾਗਾਲੈਂਡ ਦੀ ਤਰਜ ਤੇ ਧਾਰਾ 371 ਤਹਿਤ ਖਾਸ ਵਿਵਸਥਾਵਾਂ ਲਈ ਸੰਘਰਸ਼ ਕਰਨਾ , ਤਾਂ ਕਿ ਸਾਡਾ ਸੱਭਿਆਚਾਰ , ਸਾਡਾ ਅਰਥਚਾਰਾ , ਸਾਡੇ ਵਸੀਲੇ ਅਤੇ ਸਾਡੇ ਰੋਜ਼ਗਾਰ ਨੂੰ ਪੰਜਾਬੀਆਂ ਲਈ ਬਚਾਇਆਂ ਜਾ ਸਕੇ ।
  2.  ਪੰਜਾਬ ਵਿੱਚ ਚੋਣਾਂ ਰਾਹੀਂ ਸਰਕਾਰ ਬਣਾ ,ਵਾਤਾਵਰਨ, ਸਨਅਤ, ਖੇਤੀਬਾੜੀ , ਸਿੱਖਿਆ, ਸਿਹਤ ਪੰਜਾਬ ਕੇਂਦ੍ਰਿਤ ਨੀਤੀਆਂ ਘੜਨੀਆਂ ਅਤੇ ਲਾਗੂ ਕਰਨੀਆਂ ।
  3. ਗੁਰਦਵਾਰਾ ਪ੍ਰਬੰਧ ਵਿਚ ਹਰ ਤਰ੍ਹਾਂ ਦੀ ਦਖਲਅੰਦਾਜ਼ੀ ਵਿਰੁੱਧ ਸੰਘਰਸ਼ ਕਰਨਾ ਤੇ ਇਸ ਵਰਤਾਰੇ ਨੂੰ ਠਲ ਪਾਉਣੀ ।
(ਮਿਸਲ ਸਤਲੁਜ ਜਲਦ ਹੀ ਕੌਮੀ ਅਤੇ ਜ਼ਿਲ੍ਹਾ ਪੱਧਰੀ ਜਥੇਬੰਦਕ ਢਾਂਚੇ ਦਾ ਐਲਾਨ ਕਰੇਗੀ।)

ਅਕਾਲੀ ਲੀਡਰਸ਼ਿਪ ਦੇ ਵਿਸ਼ਵਾਸਘਾਤ ਦਾ ਅਕਾਲ ਤਖ਼ਤ ਸਾਹਿਬ ਨੂੰ ਗੰਡੀਰਤਾ ਨਾਲ ਲੇਖਾ ਜੋਖਾ ਕਰਨ ਦੀ ਲੋੜ : ਮਿਸਲ ਸਤਲੁਜ

ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਗੁਨਾਹਾਂ ਦੀ ਮਾਫ਼ੀ ਮੰਗੀ ਹੈ। ਚੰਗੀ ਗੱਲ ਹੈ। ਪਰ ਇਹਦੇ ਪਿੱਛੇ ਆਵਦੀ ਖਤਮ ਹੋਈ ਸਿਆਸਤ ਨੂੰ ਮੁੜ ਸੁਰਜੀਤ ਕਰਨ ਦੀ ਮਨਸ਼ਾ ਦਾ ਮੁਸ਼ਕ ਆਉਂਦਾ ਹੈ। ਨੀਅਤ ਕੌਮ ਤੋਂ ਮਾਫ਼ੀ ਆਲੀ ਨਹੀਂ ਲਗਦੀ ਅਤੇ ਨਾਂ ਹੀ ਇਹਨਾਂ ਦੇ ਗੁਨਾਹ ਮਾਫ਼ ਕਰਨ ਆਲੇ ਆ ।ਫੇਰ ਵੀ ਅਗਰ ਕੋਈ ਤਨਖਾਹ ਲਾਉਣੀ ਹੈ ਤਾਂ ਇਹਨਾਂ ਨੂੰ ਘਟੋ ਘਟ ਦੱਸ ਦੱਸ ਸਾਲ ਪਰਿਵਾਰ ਸਮੇਤ ਸਿਆਸਤ ਤੋਂ ਪਾਸੇ ਰਹਿ ਗੁਰੂ ਘਰ ਸੇਵਾ ਕਰਨ ਦੀ ਤਨਖਾਹ ਲਗਣੀ ਚਾਹੀਦੀ ਹੈ।

ਮਿਸਲ ਸਤਲੁਜ ਵਲੋਂ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਤੋਂ ਤਿੰਨ ਮੰਗਾ ਮਗੀਆਂ ਗਈਆਂ

ਮਿਸਲ ਸਤਲੁਜ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਜੀ ਤੇ ਜਥੇਬੰਦੀ ਦੇ ਕਾਰਕੁਨਾਂ ਵੱਲੋਂ ਸ੍ਰ ਦਵਿੰਦਰ ਸਿੰਘ ਸੰਗੋਵਾਲ ਨੂੰ ਜਥੇਬੰਦੀ ਹਲਕਾ ਨਕੋਦਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।

ਪੰਜਾਬ ਦਾ ਦਰਿਆਈ ਪਾਣੀ ਜਿਆਦਾ ਲੁੱਟ ਲਿਆ ਤੇ ਬਾਕੀ ਪਲੀਤ ਕੀਤਾ ਜਾ ਰਿਹਾ ਹੈ। ਮਿਸਲ ਸਤਲੁਜ ਪਾਣੀ ਦੀ ਲੁੱਟ ਅਤੇ ਇਹਦੇ ਪਲਿਤੇ ਜਾਣ ਵਿਰੁੱਧ ਹਰ ਪੱਧਰ ਤੇ ਵਿਰੋਧ ਕਰਦੀ ਆ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ । ਆਈਆਈਟੀ ਵਰਗੇ ਅਦਾਰੇ ਵੀ ਇਹੋ ਜਿਹੀ ਕਰਤੂਤ ਕਰਨੋਂ ਨਹੀਂ ਟਲਦੇ ਤੇ ਪ੍ਰਸ਼ਾਸਨ ਵੱਲੋਂ ਵੀ ਪੂਰੀ ਖੁੱਲ੍ਹ ਦਿੱਤੀ ਜਾਂਦੀ ਹੈ।
ਆਈਆਈਟੀ ਰੋਪੜ ਦਾ ਸੀਵਰੇਜ ਟਰੀਟਮੈਂਟ ਪਲਾਂਟ ਚਲਦਾ ਨਹੀਂ । ਸੋ ਸੀਵਰੇਜ ਦਾ ਗੰਦ ਕੋਈ ਚਾਰ ਪੰਜ ਕਿਲਿਆਂ ਵਿੱਚ ਫੈਲੀਆਂ ਹੋਇਆ ਹੈ। ਰਾਤ ਇਹ ਗੰਦ ਸਾਰਾ ਸਤਲੁਜ ਵੱਲ ਖਾਲ ਬਣਾਕੇ ਪਾਉਣ ਦੀ ਕੋਸ਼ਿਸ਼ ਕੀਤੀ ਗਈ । ਜੱਦ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਤਾਂ ਓਹਨਾਂ ਗੱਲ ਅਣਸੁਣੀ ਕਰ ਦਿੱਤੀ । ਅਖੀਰ ਇਹ highway ਬਲੋਕ ਕਰਨਾ ਪਿਆ। ਹੁਣ ਜਿਹੜੀ ਲੋਕਾਂ ਨੂੰ ਤੰਗੀ ਆਉਂਦੀ ਹੈ ਓਹਦਾ ਮੁੱਢੋਂ ਕੌਣ ਜਿੰਮੇਵਾਰ ਹੈ, ਸਰਕਾਰਾਂ , ਇਹ ਗੈਰ ਜਿੰਮੇਵਾਰ ਸੰਸਥਾਵਾਂ ਜਾਂ ਇਹਨਾਂ ਵਲੋਂ ਸਤਾਏ ਲੋਕ।

ਪਿੰਡ ਭੱਕੂ ਮਾਜਰਾ ਜ਼ਿਲ੍ਹਾ ਰੂਪਨਗਰ ਵਿਖੇ ਗੁਰਦੁਆਰਾ ਸਾਹਿਬ ਵਿਚ “ਗੁਰਮਤਿ ਚੇਤਨਾ ਅਤੇ ਵਿਰਸਾ ਸੰਭਾਲ ਕੈਂਪ” ਲਗਾਇਆ ਗਿਆ,ਇਹ ਸਮਾਗਮ ਭਾਈ ਸ਼ਮਿੰਦਰ ਸਿੰਘ ਜੀ ਦੁਆਰਾ ਕਰਵਾਇਆ ਗਿਆ ਇਸ ਸਮਾਗਮ ਵਿੱਚ ਮਿਸਲ ਸਤਲੁਜ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਜੀ ਵੱਲੋਂ ਸ਼ਿਰਕਤ ਕੀਤੀ ਗਈ ਤੇ ਬੱਚਿਆਂ ਨਾਲ ਸਿੱਖ ਇਤਿਹਾਸ ਬਾਰੇ ਗੱਲਬਾਤ ਕੀਤੀ। ਸਮਾਗਮ ਵਿੱਚ ਪਹੁੰਚੇ ਬੱਚਿਆਂ ਦੀ ਇਕ ਖਾਸੀਅਤ ਚੰਗੀ ਲੱਗੀ ਵੀ ਜਦੋਂ ਤੱਕ ਸਮਾਗਮ ਚੱਲਿਆ ਕੋਈ ਬੱਚਾ ਵੀ ਉੱਠ ਕੇ ਬਾਹਰ ਨਹੀਂ ਗਿਆ। ਬੱਚਿਆਂ ਦੁਆਰਾ ਹਰ ਇੱਕ ਗੱਲ ਨੂੰ ਬਹੁਤ ਧਿਆਨ ਨਾਲ ਸੁਣਿਆ ਗਿਆ ਤੇ ਬੱਚਿਆਂ ਨਾਲ ਗੱਲਬਾਤ ਕਰਕੇ ਪਤਾਂ ਲੱਗਾ ਵੀ ਇਹਨਾਂ ਦੇ ਸੁਪਨੇ ਵੀ ਕਮਾਲ ਦੇ ਨੇ ਕੋਈ ਆਈ ਪੀ ਐੱਸ, ਡਾਕਟਰ , ਟੀਚਰ ਤੇ ਵੱਡਾ ਲੀਡਰ ਬਣਨਾ ਚਾਹੁੰਦਾ। ਹੁਣ ਇਹ ਸਾਡੇ ਤੇ ਨਿਰਭਰ ਕਰਦਾ ਵੀ ਅਸੀਂ ਇਹਨਾਂ ਬੱਚਿਆਂ ਨੂੰ ਚੰਗੀ ਸਿਖਿਆ ਚੰਗਾ ਭਵਿੱਖ,ਤੇ ਚੰਗਾ ਮਾਹੌਲ ਕਿਵੇਂ ਦੇਣਾ ਹੈ।

ਸ੍ਰੀ ਆਕਾਲ ਤਖਤ ਸਾਹਿਬ ਉੱਤੇ ਹਮਲੇ ਦੀ ਸਾਜ਼ਿਸ਼ 'ਚ ਭਾਰਤ ਦੇ ਨਾਲ ਰੂਸ ਤੇ ਇੰਗਲੈਂਡ ਕਿਉਂ ਸ਼ਾਮਲ ਹੋਏ ਸੀ:- ਸ੍ਰ ਦਵਿੰਦਰ ਸਿੰਘ ਸੇਖੋਂ ਮਿਸਲ ਸਤਲੁਜ

ਮਿਸਲ ਸਤਲੁਜ ਜਥਾ ਪਿੰਡ ਪਿਪਲੀ ਵੱਲੋਂ ਸ਼ਹੀਦੀ ਘੱਲੂਘਾਰਾ ੧ ਜੂਨ ੧੯੮੪ ਦੇ ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ੧ ਜੂਨ ੨੦੨੪ ਨੂੰ ਪਿੰਡ ਪਿੱਪਲ਼ੀ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਗਈ ਸੰਗਤ ਨੇ ਵਾਹਿਗੁਰੂ ਦਾ ਜਾਪ ਕਰਦਿਆਂ ਸੇਵਾ ਕੀਤੀ । ਜੂਨ ੧੯੮੪ ਨਾਂ ਭੁੱਲਣਯੋਗ ਨਾਂ ਬਖ਼ਸ਼ਣ ਯੋਗ ।

ਮਿਸਲ ਸਤਲੁੱਜ ਵੱਲੋਂ ਲੁਧਿਆਣਾ ਵਿੱਚ ਰਾਜਸੀ ਚੇਤਨਾ ਮਾਰਚ

ਪੰਜਾਬ ਵਿੱਚ ਸ਼ਹੀਦ ਨੌਜਵਾਨਾਂ ਦੇ ਕਾਤਲਾਂ ਨੂੰ ਵੋਟਾਂ ਪਾਉਣਾ ਉਹਨਾਂ ਦੀ ਪੰਥ ਅਤੇ ਪੰਜਾਬ ਵਿਰੋਧੀ ਨੀਤੀ ਨੂੰ ਪਰਵਾਣਗੀ ਦੇਣਾ ਹੈ। ਸਾਡੀ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਅਜਿਹੇ ਵਿਅਕਤੀਆਂ ਹੱਥ ਰਾਜਸੀ ਤਾਕਤ ਭਵਿੱਖ ਵਿੱਚ ਅਤਿਆਚਾਰ ਕਰਣ ਦੀ ਇਜਾਜ਼ਤ ਹੈ ਇਸ ਲਈ ਮਿਸਲ ਸੱਤਲੁਜ ਵੱਲੋਂ  ਰਵਨੀਤ ਸਿੰਘ ਬਿੱਟੂ ਸਮੇਤ ਅਜਿਹੇ ਲੋਕਾਂ ਨੂੰ ਰਾਜਨੀਤੀ ਤੋਂ ਪਾਸੇ ਕਰਣ ਲਈ ਰਾਜਸੀ ਚੇਤਨਾ ਮਾਰਚ ਕਡਿਆ ਗਿਆ ਸੀ।

ਸਿਹਤ ਜਾਂਚ ਕੈਂਪ

ਮਿਸਲ ਸਤਲੁਜ, ਨੇ ਰੈਲ ਮਾਜਰਾ ਵਿੱਚ ਰੋਟਰੀ ਕਲੱਬ ਦੇ ਸਹਿਯੋਗ ਨੇ ਸਿਹਤ ਜਾਂਚ ਕੈਂਪ ਦਾ ਸਫਲ ਆਯੋਜਨ ਕੀਤਾ। ਇਸ ਕੈਂਪ ਵਿੱਚ ਵੱਖ-ਵੱਖ ਪਿੰਡਾਂ ਤੋਂ 500 ਤੋਂ ਵੱਧ ਲੋਕਾਂ ਨੇ ਸਿਹਤ ਸੇਵਾਵਾਂ ਦਾ ਲਾਭ ਲਿਆ। ਮਾਹਰ ਡਾਕਟਰੀ ਟੀਮ ਨੇ ਕੈਂਸਰ, ਹੱਡੀਆਂ ਦੇ ਰੋਗ , ਗਾਇਨੇਕਾਲੋਜੀ ਅਤੇ ਆਮ ਦਵਾਈਆਂ ਸਮੇਤ ਕਈ ਖੇਤਰਾਂ ਵਿੱਚ ਸਲਾਹ ਦਿੱਤੀ । ਇਸਦੇ ਨਾਲ ਹੀ, ਸਾਰੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ ।

ਮੁੱਦੇ ਪੰਜਾਬ ਦੇ, ਚੋਣਾਂ 2024

ਪਹਿਲਾਂ ਪੰਜਾਬ ਚੋਂ ਸਿਧਾਂਤ ਦੀ ਰਾਜਨੀਤੀ ਖਤਮ ਹੋਈ ਤੇ ਹੁਣ ਇਹਨਾਂ ਚੋਣਾਂ ਵਿਚ ਇਕ ਕਦਮ ਹੋਰ ਗਿਰਾਵਟ ਆ ਗਈ ਹੈ, ਮੁੱਦਿਆਂ ਦੀ ਰਾਜਨੀਤੀ ਕਿਤੇ ਨਜ਼ਰ ਨਹੀਂ ਆ ਰਹੀ।ਓਹਨਾਂ ਦੀ ਥਾਂ ਸਾਰੀ ਐਕਟੀਵਿਟੀ ਅਤੇ ਵਿਚਾਰ ਚਰਚਾ ਮੌਕਾਪ੍ਰਸਤ ਗਿਰਗਿਟ ਰੂਪੀ ਸਿਆਸਤਦਾਨਾਂ ਦੇ ਆਲੇ ਦੁਆਲੇ ਘੁੰਮ ਰਹੀ ਹੈ। ਆਪਣਾ ਇਹ ਫਰਜ਼ ਬਣਦਾ ਹੈ ਕਿ ਆਪਾਂ ਇਹਨਾਂ ਮੌਕਾਪ੍ਰਸਤ ਦਲਾਲਾਂ ਨੂੰ ਹਰਾਉਣ ਦੇਣ ਦਾ ਤਹੱਈਆ ਕਰੀਏ ਤੇ ਕਿਸੇ ਵੀ ਦਲ ਬਦਲੂ ਗਿਰਗਿਟ ਰੂਪੀ ਸਿਆਸਤਦਾਨ ਨੂੰ ਵੋਟ ਨਾ ਪਾਈਏ।

ਮਿਸਲ ਸਤਲੁਜ ਵਲੋਂ ਪ੍ਰੈਸ ਕਾਨਫਰੰਸ

ਮਿਸਲ ਸਤਲੁਜ ਨੇ ਰਾਜਪੁਰਾ ਤੋਂ ਸ਼ੰਭੂ ਬਾਰਡਰ ਤੱਕ ਕਿਸਾਨਾਂ ਦੇ ਹੱਕ ਵਿਚ ਵਿਸ਼ਾਲ ਕਾਰ ਰੈਲੀ ਕੱਢੀ

ਮਿਸਲ ਸਤਲੁਜ ਵੱਲੋਂ ਜੰਗ ਪਾਣੀਆਂ ਦੇ (ਮੁੱਦਕੀ ਮੋਰਚਾ) ਲਾਇਆਂ ਗਿਆ ਸੀ ਤੇ ਸਰਕਾਰ ਵੱਲੋਂ ਮੰਗਾਂ ਮੰਨਣ ਦੇ ਬਾਅਦ ਮੋਰਚਾ ਫ਼ਤਿਹ ਕੀਤਾ ਗਿਆ

ਰਾਜਸਥਾਨ ਫੀਡਰ ਦੇ ਚੜਦੇ ਆਲੇ ਪਾਸੇ ਪਾਣੀ ਲਈ ਇਹ ਨਹਿਰ ਕੱਢੀ ਜਾ ਰਹੀ ਹੈ। ਮਿਸਲ ਸਤਲੁੱਜ ਵਲੋਂ ਲਾਏ ਮੁਦਕੀ ਮੋਰਚੇ ਦੀ ਇਹ ਇੱਕ ਮੰਗ ਸੀ ਕਿ ਰਾਜਸਥਾਨ ਫੀਡਰ ਚੋਂ ਚੜਦੇ ਪਾਸੇ ਆਲੇ ਪਿੰਡਾ ਨੂੰ ਪਾਣੀ ਦਿੱਤਾ ਜਾਵੇ । ਸਰਕਾਰ ਨੇ ਓਸ ਸਮੇਂ ਇਹ ਹਲ਼ ਤਾਵੀਜ਼ ਕੀਤਾ ਸੀ ਜਿਸ ਤੋਂ ਆਪ ਸਭ ਨੂੰ ਜਾਣੂ ਵੀ ਕਰਵਾਇਆ ਗਿਆ ਸੀ। ਹੁਣ ਓਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੰਮ ਸ਼ੁਰੂ ਕੀਤਾ ਗਿਆ ਹੈ।

ਸ਼ੰਭੂ ਤੀਰਥ ਬਣ ਗਿਆ, ਗੁਰੂ ਕੇ ਬਾਗ ਦੇ ਮੋਰਚੇ ਵਾਂਗ ਜਬਰ ਅੱਗੇ ਸਬਰ ਦਾ ਇਤਿਹਾਸ ਦੁਹਰਾ ਰਹੇ ਸਿੱਖ।

Support farmers
ਭਾਈ ਅੰਮ੍ਰਿਤਪਾਲ ਸਿੰਘ ਅਤੇ ਓਹਨਾਂ ਦੇ ਸਾਥੀ ਸਿੰਘਾਂ ਨੂੰ NSA ਅਧੀਨ ਹਿਰਾਸਤ ਵਿੱਚ ਲਏ ਤੇ ਪੰਜਾਬ ਤੋਂ ਦੂਰ ਦੁਰਾਡੇ ਡਿਬਰੂਗੜ੍ਹ ਵਿਚ ਨਜ਼ਰਬੰਦ ਕੀਤੇ ਇੱਕ ਸਾਲ ਤੋਂ ਵੱਧ ਹੋ ਗਿਆ ਹੈ। ਮਿਸਲ ਸਤਲੁੱਜ ਵਲੋਂ ਚਿੱਠੀ ਲਿਖ ਸੀ ਐਮ ਪੰਜਾਬ ਨੂੰ ਓਹਨਾਂ ਨੂੰ ਪੰਜਾਬ ਲੈਕੇ ਆਉਣ ਅਤੇ ਛੱਡਣ ਦੀ ਮੰਗ ਕੀਤੀ ।

ਮਿਸਲ ਸਤਲੁਜ ਵੱਲੋਂ ਪੀੜਤ ਬੱਚੀ ਨੂੰ ਇਨਸਾਫ਼

ਬਹੁਤ ਹੀ ਮੰਦਭਾਗੀ ਤੇ ਪ੍ਰੇਸ਼ਾਨ ਕਰਨ ਵਾਲੀ ਖ਼ਬਰ ਪਿੰਡ ਧਮਾਣਾ ਨੇੜੇ ਨੂਰਪੁਰ ਬੇਦੀ ਰੋਪੜ ਤੋਂ ਨਾਬਾਲਗ 15 ਸਾਲਾਂ ਦੀ ਕੁੜੀ ਨਾਲ ਜ਼ਬਰ ਜ਼ਿਨਾਹ ਪਿੰਡ ਧਮਾਣਾ ਦੇ ਸਰਪੰਚ ਦੇ ਭਤੀਜੇ ਤੇ ਓਸ ਦੇ ਦੋਸਤ ਵੱਲੋਂ ਕੁੜੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ,ਮਿਲੀ ਜਾਣਕਾਰੀ ਦੇ ਅਨੁਸਾਰ ਕੁੜੀ ਦੇ ਮਾਤਾ ਪਿਤਾ ਨਹੀਂ ਹੈਗੇ ਦੋਨੋਂ ਭੈਣ ਭਰਾ ਆਪਣੀ ਨਾਨੀ ਦੇ ਘਰ ਰਹਿੰਦੇ ਸਨ ਤੇ ਜਦ ਸ਼ਾਮ ਵੇਲੇ ਜਦੋਂ ਭੈਣ ਭਰਾ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਆ ਰਹੇ ਸੀ ਤਾਂ ਦੋਸ਼ੀ ਹਰਸ਼ ਰਾਣਾ ਤੇ ਦਿਨੇਸ਼ ਗੁੱਜਰ ਵੱਲੋਂ ਪਹਿਲਾਂ ਭਰਾ ਨਾਲ ਕੁੱਟਮਾਰ ਕੀਤੀ ਗਈ ਤੇ ਫੇਰ ਕੁੜੀ ਨੂੰ ਖਿੱਚ ਕੇ ਲੈ ਗਏ । ਪੀੜਤ ਕੁੜੀ ਦੀ ਮੌਤ ਹੋ ਗਈ ਹੈ ਪਿੰਡ ਵਾਲਿਆਂ ਦੇ ਕਹਿਣ ਮੁਤਾਬਕ ਕੁੜੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮਹੱਤਿਆ ਕਰ ਲਈ ਹੈ।
ਬੱਚੀ ਨੂੰ ਇਨਸਾਫ਼ ਦਿਵਾਉਣ ਲਈ ਮਿਸਲ ਸਤਲੁਜ ਵੱਲੋਂ ਪਿੰਡ ਨੂਰਪੁਰ ਬੇਦੀ ਪਹੁੰਚ ਕੇ ਪੀੜਤ ਪਰਿਵਾਰਿਕ ਮੈਂਬਰਾਂ ਨਾਲ ਗੱਲ ਕੀਤੀ ਗਈ ਤੇ ਪਤਾ ਲੱਗਾ ਵੀ ਪਰਿਵਾਰ ਵਾਲੇ ਕਹਿੰਦੇ ਜਦੋਂ ਤੱਕ ਦੋਸ਼ੀ ਨੂੰ ਫੜਦੇ ਨੀ ਓਦੋਂ ਤੱਕ ਬੱਚੀ ਦਾ ਅੰਤਿਮ ਸੰਸਕਾਰ ਨਹੀਂ ਕਰਾਂਗੇ , ਮਿਸਲ ਸਤਲੁਜ ਪੀੜਿਤ ਪਰਿਵਾਰ ਦੀ ਹਰ ਤਰ੍ਹਾਂ ਦੀ ਬਣਦੀ ਮਦਦ ਕਰੇਗੀ ਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰੁਗੀ।
ਪਿੰਡ ਧਮਾਣਾ ਨੂਰਪੁਰ ਬੇਦੀ ਰੋਪੜ ਸਮੂਹਿਕ ਜ਼ਬਰ ਜ਼ਿਨਾਹ ਦੇ ਮਾਮਲੇ ਚ ਦੂਸਰੇ ਦੋਸ਼ੀ ਜੋ ਕਿ ਪਿੰਡ ਧਮਾਣਾ ਦੇ ਸਰਪੰਚ ਦਾ ਭਤੀਜਾ ਹਰਸ਼ ਰਾਣਾ ਨੂੰ ਵੀ ਗ੍ਰਿਫਤਾਰ ਕਰ ਲ਼ਿਆ ਗਿਆ ਹੈ ‘ਤੇ ਪੀੜਿਤ ਪਰਿਵਾਰ ਵੱਲੋਂ ਬੱਚੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ ।
ਮੈਦਾਨ-ਏ ਜੰਗ ਵਿਚ ਦੁਸ਼ਮਣਾਂ ਦਾ ਸਿਦਕਦਿਲੀ ਨਾਲ ਟਾਕਰਾ ਕਰਨ ਦੀ ਵਿਰਾਸਤ ਵਿਚੋਂ ਜਵਾਨ ਹੋਏ ਅਤੇ ਸ਼ੇਰੇ-ਏ ਪੰਜਾਬ ਵਜੋਂ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਨੇ ਜਵਾਨੀ ਵਿਚ ਪੈਰ ਧਰਦਿਆਂ ਰਾਜਨੀਤੀ ਅਤੇ ਕੂਟਨੀਤੀ ਦੇ ਸਬਕ ਗ੍ਰਹਿਣ ਕਰ ਲਏ ਸਨ। ਉਸਦੇ ਜੀਵਨ ਦਾ ਸਿੱਖਰ ਖ਼ਾਲਸਾ ਰਾਜ ਦੀ ਚੜ੍ਹਤ ਦਾ ਸਮਾਂ ਸੀ। ਸਾਡਾ ਇਹ ਮਾਣ ਮੱਤਾ ਇਤਿਹਾਸ ਅੱਜ ਪੰਜਾਬ ਲਈ ਔਖੀ ਘੜੀ ਬਿਖੜਾ ਪੈਂਡਾ ਵਰਗੇ ਰਾਜਨੀਤਕ ਹਲਾਤਾਂ ਵਿੱਚ ਰਾਹ ਦਸੇਰਾ ਹੈ! ਅੱਜ ਖਾਲਸਾ ਸਰਕਾਰ ਦੀ ਵਿਰਾਸਤ ਬਚਾਉਣ ਲਈ ਰੋਪੜ ਵਿਖੇ ਲਗਿਆ ਮੋਰਚਾ ਤੂਹਾਨੂੰ ਸਭ ਨੂੰ ਉਡੀਕ ਰਿਹਾ ਹੈ। ਸਾਨੂੰ ਸੁਚੇਤ ਹੋਣ ਦੀ ਲੋੜ ਹੈ ਨਹੀਂ ਤਾਂ ਫਿਰ ਕੁੱਝ ਨਹੀਂ ਬਚਣਾ ਜੀ, ਆਓ ਵੱਧ ਤੋਂ ਵੱਧ ਮੋਰਚੇ ਚ ਹਾਜ਼ਰੀ ਭਰੀਏ।

ਮਿਸਲ ਸਤਲੁਜ ਵੱਲੋਂ ਰੋਪੜ ਪਿੰਡ ਆਸਰੋਂ ਵਿੱਚ “ਵਿਰਾਸਤ ਸੰਭਾਲ ਮੋਰਚਾ” ਲਾਇਆ ਗਿਆ ਹੈ ਮੋਰਚੇ ਵਿਚ ਸੰਗਤ ਲਈ ਖ਼ਾਲਸਾ ਏਡ ਵੱਲੋਂ ਕੰਬਲ, ਦਰੀਆਂ ਗੱਦੇ ਤੇ ਤਰਪਾਲਾਂ ਦੀ ਸੇਵਾ ਕੀਤੀ ਗਈ ਹੈ ਏਸ ਸੇਵਾ ਲਈ ਖ਼ਾਲਸਾ ਏਡ ਦਾ ਬਹੁਤ ਬਹੁਤ ਧੰਨਵਾਦ🙏🏻🙏🏻

ਮਿਸਲ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਵੋਟ ਬਣਾਓ ਮੁਹਿੰਮ ਤਹਿਤ

ਜਲਾਲਾਬਾਦ ਵਿਚ ਮਿਸਲ ਸਤਲੁਜ ਜਥੇਬੰਦੀ ਵੱਲੋਂ ਵੱਖ-ਵੱਖ ਥਾਵਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦੇ ਕੈਂਪ ਲਗਾਏ ਗਏ ਤੇ ਲੋਕਾਂ ਨੂੰ ਵੋਟਾਂ ਬਾਰੇ ਜਾਣਕਾਰੀ ਦਿੱਤੀ ਗਈ , ਇਲਾਕੇ ਦੇ ਲੋਕਾਂ ਵੱਲੋਂ ਵੋਟਾਂ ਬਣਾਉਣ ਤੇ ਮਿਸਲ ਸਤਲੁਜ ਜਥੇਬੰਦੀ ਨਾਲ ਵਿਚਾਰਾਂ ਕਰਨ ਚ ਦਿਲਚਸਪੀ ਦਿਖਾਈ ਗਈ ।
 
ਪਿੰਡ ਅਰਨੀਵਾਲਾ ਵਿਚ ਵੀ ਮਿਸਲ ਸਤਲੁਜ ਜਥੇਬੰਦੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਕੈਂਪ ਲਾਇਆ ਗਿਆ ‘
 

ਮਿਸਲ ਸਤਲੁਜ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਮੁਹਿੰਮ ਚੱਲ ਰਹੀ ਹੈ ਏਸ ਮੁਹਿੰਮ ਚ ਹੁਣ ਸਾਬਕਾ ਸੈਨਿਕਾਂ ਦੀ ਟੀਮ ਵੀ ਮਿਸਲ ਸਤਲੁਜ ਵੱਲੋਂ ਵੋਟਾਂ ਦੀ ਰਜਿਸਟ੍ਰੇਸ਼ਨ ਕਰ ਰਹੇ ਹਨ ਸਾਬਕਾ ਸੈਨਿਕ ਜਗਦੇਵ ਸਿੰਘ 1971 ਵਿੱਚ ਭਾਰਤ ਪਾਕਿ ਜੰਗ ਵਿੱਚ ਲੌਂਗੇਵਾਲ, 23 ਪੰਜਾਬ ਦੀ ਅਲਫ਼ਾ ਕੰਪਨੀ ਵਿੱਚ ਸਨ ਅਤੇ ਲੌਂਗੇਵਾਲ ਦੀ ਜੰਗ ਦਾ ਹਿੱਸਾ ਰਹੇ ਨੇ ਜਿਸ ਤੇ ਆਧਾਰਿਤ ਬਾਲੀਵੁੱਡ ਦੀ ਫ਼ਿਲਮ ਬਾਰਡਰ ਬਣੀ ਹੋਈ ਹੈ।

“ ਮਿਸਲ ਸਤਲੁਜ ਵਲੋਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਰਜਿਸਟਰ ਕਰਨ ਦੀ ਮੁਹਿੰਮ ਤਹਿਤ ਸਰਦਾਰ ਜਸਪ੍ਰੀਤ ਸਿੰਘ ਨੇ ਗੁਰਦਵਾਰਾ ਭਾਈ ਲੱਧਾ ਸਿੰਘ ,ਫਰੀਦਕੋਟ ਅਤੇ ਗੁਰਦਵਾਰਾ ਗੁਰੂ ਤੇਗ਼ ਬਹਾਦੁਰ ਨਗਰ ਫ਼ਰੀਦਕੋਟ ਸ਼ਨੀਵਾਰ ਅਤੇ ਐਤਵਾਰ ਨੂੰ ਸੇਵਾ ਕੀਤੀ। ”

ਕਰਮਜੀਤ ਸਿੰਘ ਪਤਲੀ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਪਿੰਡ ਪਤਲੀ ਫਿਰੋਜ਼ਪੁਰ ਵਿਖੇ ਮਿਸਲ ਸਤਲੁਜ ਵੱਲੋਂ ਵੋਟ ਬਣਾਓ ਮੁਹਿੰਮ ਤਹਿਤ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣ ਰਹੀਆਂ ।

ਮਿਸਲ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਵੋਟ ਬਣਾਓ ਮੁਹਿੰਮ ਤਹਿਤ

ਮਿਸਲ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਵੋਟ ਬਣਾਓ ਮੁਹਿੰਮ ਤਹਿਤ ਫਾਜ਼ਿਲਕਾ, ਜਲਾਲਾਬਾਦ, ਫਿਰੋਜ਼ਪੁਰ ਦੇ ਮਿਸਲ ਦੇ ਸਿੰਘਾਂ ਨਾਲ ਮੁਲਾਕਾਤ ਕੀਤੀ ਅਤੇ ਵੋਟ ਬਣਾਉਣ ਵਿੱਚ ਆ ਰਹੀਆਂ ਮੁਸ਼ਕਲਾਂ ਤਹਿਤ ਵਿਚਾਰ ਵਟਾਂਦਰਾ ਹੋਇਆ। ਮਿਸਲ ਵੱਲੋਂ ਆ ਰਹੀਆਂ ਸਮੱਸਿਆਵਾਂ ਦਾ ਪ੍ਰਸ਼ਾਸਨ ਨਾਲ ਰਾਬਤੇ ਅਤੇ ਮਿਸਲ ਦੇ ਸੰਸਾਧਨਾਂ ਰਾਹੀਂ ਹਰ ਸੰਭਵ ਹੱਲ ਕੱਢਣ ਦੀ ਕੋਸ਼ਿਸ਼ ਰਹੇਗੀ ਤਾਂ ਜੋ ਵੱਧ ਤੋਂ ਵੱਧ ਸਿੱਖ ਸੰਗਤ ਪ੍ਰਬੰਧ ਦੇ ਸੁਧਾਰ ਵਿੱਚ ਹਿੱਸਾ ਲੈ ਸਕੇ॥

ਪੰਜਾਬ ਦੇ ਪਾਣੀਆਂ ਦੀ ਜੰਗ

ਹਰੀਕੇ ਹੈਡਵਰਕਸ ਤੋਂ ਨਿਕਲਣ ਵਾਲੀਆਂ ਜੌੜੀਆਂ ਨਹਿਰਾਂ ਮੋਮਜਾਮਾਂ ਪਾਕੇ ਕੰਕਰੀਟ ਨਾਲ ਪੱਕੀਆਂ ਕੀਤੀਆਂ ਜਾ ਰਹੀਆਂ ਹਨ ਇਸ ਪਾਣੀ ਦਾ ਸਿੰਮਣਾ ਬੰਦ ਹੋ ਜਾਵੇਗਾ ਅਤੇ ਸਭ ਤੋਂ ਵੱਧ ਖਤਰਨਾਕ ਰਾਜਸਥਾਨ ਫੀਡਰ ਦੀ ਸਮਰੱਥਾ 13500 ਕਿਉਸਕ ਤੋਂ ਵੱਧਕੇ 18500 ਕਿਉਸਿਕ ਹੋ ਜਾਵੇਗੀ । ਹੁਣ ਵੀ ਰਾਜਸਥਾਨ ਵੱਲੋਂ ਅਤੇ ਕੁਝ ਇਲਾਕਾ ਪੰਜਾਬ ਦਾ ਕੰਕਰੀਟ ਹੋਣ ਕਰਕੇ ਸਮਰੱਥਾ ਵਧ ਗਈ ਹੈ, ਤੁਹਾਨੂੰ ਇਲਾਕੇ ਦੇ ਲੋਕ ਹਨ ਦੱਸ ਸਕਦੇ ਕਿ ਇੰਨਾ ਪਾਣੀ ਰਾਜਸਥਾਨ ਫੀਡਰ ਚ ਕਦੇ ਨਹੀਂ ਵਗਦਾ ਵੇਖਿਆ। ਆਓ ਰਲ ਮਿਲ ਇਸ ਨਵੀਂ ਲੁੱਟ ਨੂੰ ਰੋਕੀਏ ।

ਮੁੱਦਕੀ ਮੋਰਚਾ

ਮੁੱਦਕੀ ਮੋਰਚਾ ਇਕੱਠ –  ਸ: ਅਜੇਪਾਲ ਸਿੰਘ ਬਰਾੜ

ਮੁੱਦਕੀ ਮੋਰਚਾ

ਮੁੱਦਕੀ ਮੋਰਚਾ ਇਕੱਠ ਦੇ ਮਤੇ ਪੜ੍ਹਦਿਆਂ ਸ੍ ਦਵਿੰਦਰ ਸਿੰਘ ਸੇਖੋਂ #ਮਿਸਲਸਤਲੁਜ #mudkimorcha

ਮੁੱਦਕੀ ਮੋਰਚਾ

ਇਸੇ ਕੰਮ ਲਈ ਪਾਣੀ ਲੁੱਟਿਆ ਜਾ ਰਿਹਾ, ਜਦੋਂ ਛੱਡਕੇ ਭੱਜ ਗਏ ਤਾਂ ਪਾਣੀ ਫੇਰ ਲੈ ਆਉਣਗੇ ।…

ਮੁੱਦਕੀ ਮੋਰਚੇ ਦੀ ਪ੍ਰਾਪਤੀ

ਸਾਰਿਆਂ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਮਿਸਲ ਸਤਲੁਜ ਦੀ ਅਗਵਾਈ ਵਿੱਚ ਲੱਗੇ ਮੁਦਕੀ ਮੋਰਚੇ ਦੀ ਇਕ ਹੋਰ ਵੱਡੀ ਕਾਮਯਾਬੀ…….ਰਾਜਸਥਾਨ ਨਹਿਰ ਦੇ ਚੜਦੇ ਪਾਸੇ ਨਹਿਰ ਕੱਢਣ ਲਈ ਸਰਵੇ ਸ਼ੁਰੂ। ਇਹ ਨਹਿਰ ਰਾਜਸਥਾਨ ਨਹਿਰ ਦੇ ਚੜ੍ਹਦੇ ਪਾਸੇ ਹਰੀਕੇ ਤੋਂ ਲੈ ਕੇ ਜਿੱਥੋਂ ਤੱਕ ਪੰਜਾਬ ਦਾ ਇਲਾਕਾ ਹੈ…ਨਾਲ ਨਾਲ ਹੀ ਚੱਲੇਗੀ ਅਤੇ ਇਸ ਵਿਚੋਂ ਚੜਦੇ ਵੱਲ ਦੇ ਪਿੰਡਾਂ ਨੂੰ ਮੋਘੇ, ਕੱਸੀਆਂ ਦਿੱਤੀਆਂ ਜਾਣਗੀਆਂ। ਰਾਜਸਥਾਨ ਨਹਿਰ ਦੇ ਚੜਦੇ ਪਾਸੇ ਨਹਿਰੀ ਪਾਣੀ ਦੀ ਬਹੁਤ ਵੱਡੀ ਮੰਗ ਅਤੇ ਲੋੜ ਵੀ ਸੀ ਜੋ ਵਾਹਿਗੁਰੂ ਕਿਰਪਾ ਕਰੇ ਪੂਰੀ ਹੋ ਜਾਏਗੀ। ਸਬੰਧਤ ਪਿੰਡਾ ਨੂੰ ਬੇਨਤੀ ਹੈ ਕਿ ਇਸ ਪ੍ਰੋਜੈਕਟ ਲਈ ਵੱਧ ਤੋ ਵੱਧ ਸਹਿਯੋਗ ਅਤੇ ਆਵਾਜ਼ ਬੁਲੰਦ ਕਰਨ।

ਚੇਤੇ ਰਹੇ ਕਿ ਮਾਰਚ- ਅਪ੍ਰੈਲ ਮਹੀਨੇ ਦੌਰਾਨ ਲੱਗੇ ਮੁੱਦਕੀ ਮੋਰਚੇ ਦੌਰਾਨ ਜਿਥੇ ਨਹਿਰਾਂ ਦਾ ਕੰਕਰੀਟੀਕਰਣ ਬੰਦ ਕਰਨ ਦੀ ਮੰਗ ਸੀ, ਓਥੇ ਇਕ ਮੰਗ ਇਹ ਵੀ ਸੀ ਕਿ ਚੜ੍ਹਦੇ ਪਾਸੇ ਪਿੰਡਾਂ ਨੂੰ ਰਾਜਸਥਾਨ ਨਹਿਰ ਵਿਚੋਂ ਪਾਣੀ ਦਿੱਤਾ ਜਾਏ । ਹਾਲ ਦੀ ਘੜੀ ਇਹਨਾਂ ਪਿੰਡਾ ਦੇ ਕੁਛ ਕੁ ਰਕਬੇ ਨੂੰ ਹੀ ਨਹਿਰੀ ਪਾਣੀ ਮਿਲਦਾ ਹੈ ਤੇ ਓਹ ਵੀ ਸਰਹਿੰਦ ਫੀਡਰ ਚੋਂ ਲਿਫਟ ਪੰਪ ਰਾਹੀਂ ਦਿੱਤਾ ਜਾਂਦਾ ਹੈ ।ਇਸ ਤੇ ਕਿਸਾਨਾਂ ਦਾ ਬਹੁਤ ਖਰਚਾ ਆਉਂਦਾ ਹੈ ।…ਸੋ ਸਰਕਾਰ ਨੇ ਇਸ ਬਦਲ ਤੇ ਕੰਮ ਸ਼ੁਰੂ ਕਰ ਦਿੱਤਾ। 

ਮਿਸਲ ਸਤਲੁਜ ਮੀਡੀਆ ਸੈਂਟਰ​

ਮਿਸਲ ਸਤਲੁਜ ਦੇ ਜਰਨਲ ਸਕੱਤਰ ਦਵਿੰਦਰ ਸਿੰਘ ਸੇਖੋਂ ਵਲੋਂ ਸੰਗਤਾ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਸ਼੍ਰੋਮਣੀ ਕਮੇਟੀ ਦੀ ਵੋਟਾਂ ਰਜਿਸਟਰ ਕਰਨ ਤਾਂ ਵੋਟਾਂ ਵੇਲੇ ਪੜ੍ਹੇ ਲਿਖੇ ਅਤੇ ਸੰਗਤ ਦੀਆਂ ਭਾਵਨਾਵਾਂ ਦੀ…..

ਐਸਜੀਪੀਸੀ ਚੋਣਾਂ ਨੂੰ ਰੋਕਣ ਦੀ ਕੋਝੀ ਹਰਕਤ
ਦੇ ਸਬੰਧ ਵਿੱਚ ਅਜੇਪਾਲ ਸਿੰਘ ਜੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ…..

Prime Asia TV ਵਲੋਂ ਮਿਸਲ ਸਤਲੁਜ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਜੀ ਨਾਲ “ SGPC ਦੀਆਂ ਵੋਟਾਂ Online ਬਣਨ “ ਦੇ ਅਹਿਮ ਮੁੱਦੇ ਉਪਰ ਗੱਲਬਾਤ….

Gufatgu 🔴 Impact Of Taliban Uprising on Punjab Sikh Afghan History Ajaypal Singh Brar

ਮੈਂਬਰ ਬਣੋ

ਤੁਹਾਡੇ ਵੱਲੋਂ ਪੰਥ ਦੀ ਚੜ੍ਹਦੀ ਕਲਾ ਲਈ ਰੂਚੀ ਲਈ ਅਸੀਂ ਧੰਨਵਾਦੀ ਹਾਂ। ਕ੍ਰਿਪਾ ਕਰਕੇ ਹੇਠਲੇ ਲਿੰਕ ਤੇ ਕਲਿੱਕ ਕਰਕੇ ਆਪਣਾ ਨਾਮ, ਪਿੰਡ ਤੇ ਫੋਨ ਨੰਬਰ ਭਰ ਦਿਉ। ਇਹ ਵੀ ਜ਼ਰੂਰ ਦੱਸਿਉ ਕਿ ਤੁਸੀਂ ਇਸ ਮੁਹਿੰਮ ਵਿੱਚ ਕਿਵੇਂ ਸੇਵਾ ਕਰ ਸਕਦੇ ਹੋ…..