ਮਿਸਲ ਸਤਲੁਜ ਮਿਸਲ ਸਤਲੁਜ ਇੱਕ ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀ ਹੈ| ਜੋ ਪੰਜਾਬ ਕੇਂਦਰਿਤ ਰਾਜਨੀਤੀ ਖੜੀ ਕਰਨ ਲਈ ਵਚਨਬੱਧ ਹੈ| ਇਹ ਜਥੇਬੰਦੀ ਪੰਜਾਬ ਵਿੱਚ ਨਵੀਂ ਨੌਜਵਾਨ ਲੀਡਰਸ਼ਿਪ ਪੈਦਾ ਕਰਨ ਲਈ ਯਤਨਸ਼ੀਲ ਹੈ ਜਿਸ ਲਈ ਸ਼ਹਿਰ , ਕਸਬਾ, ਪਿੰਡ, ਯੂਨੀਵਰਸਿਟੀ, ਕਾਲਜ ਅਤੇ ਸਕੂਲ ਪੱਧਰ ਤੇ ” ਗੱਲ ਪੰਥ ਦੀ, ਗੱਲ ਪੰਜਾਬ ਦੀ ” ਮੁਹਿੰਮ ਨਾਲ ਜੁੜਨ ਦਾ ਹੋਕਾ ਦਿੰਦੀ ਹੈ। ਇਹ ਪੰਥਕ ਅਤੇ ਪੰਜਾਬ ਦੇ ਮਸਲਿਆਂ ਬਾਰੇ ਲੋਕਾਂ ਨੂੰ ਚੇਤਨ ਕਰਵਾਉਂਦੀ ਹੈ ਅਤੇ ਸੰਘਰਸ਼ ਲਈ ਲਾਮਬੰਦ ਕਰਦੀ ਹੈ| ਇਸ ਦੇ ਨਾਲ ਨਾਲ ਸਿੱਖ ਨੌਜਵਾਨੀ ਨੂੰ ਨਸ਼ਿਆਂ ਤੋਂ ਮੁਕਤ ਹੋ ਕੇ ਸਿੱਖੀ ਸਿਧਾਂਤਾਂ ਨਾਲ ਜੁੜ ਕੇ ਪੰਜਾਬ ਦੇ ਹਿੱਤਾਂ ਲਈ ਕੰਮ ਕਰਨ ਵਾਸਤੇ ਪ੍ਰੇਰਿਤ ਕਰਦੀ ਹੈ।